‘ਡਾਕਟਰ ਪਿਸ਼ੌਰਾ ਸਿੰਘ ਦੀਆਂ ਚਾਲਾਂ ਤੋਂ ਸੰਗਤ ਸੁਚੇਤ ਰਹੇ’

Someone’s Views on the coming conference of the controversial WH McLeod and Pashaura:
8 ਤੋਂ 10 ਮਈ ਨੂੰ ਕਰਵਾਏ ਜਾਣ ਵਾਲੇ ਸੈਮੀਨਾਰ ਵਿਚ ਹਿੱਸਾ ਨਾ ਲਿਆ ਜਾਵੇ 

ਰਿਵਰਸਾਇਡ/ ਬਿਊਰੋ ਨਿਊਜ਼ :
ਕੈਲੀਫੋਰਨੀਆਂ ਦੇ ਸਿੱਖ ਭਾਈਚਾਰੇ ਦੇ ਸਰਗਰਮ ਮੈਂਬਰਾਂ ਨੇ ਅਪਣੀਆਂ ਪੰਥ ਵਿਰੋਧੀ ਲਿਖਤਾਂ ਕਾਰਨ ਵਾਦ ਵਿਵਾਦ ਵਿੱਚ ਘਿਰੇ ਆ ਰਹੇ ਸਿੱਖ ਵਿਦਵਾਨ ਡਾਕਟਰ ਪਿਸ਼ੌਰਾ ਸਿੰਘ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਤੋਂ ਸੰਗਤ ਸੁਚੇਤ ਕਰਦਿਆਂ ਸੱਦਾ ਦਿੱਤਾ ਗਿਆ ਹੈ ਕਿ ਉਸ ਵਲੋਂ 8 ਤੋਂ 10 ਮਈ 2015 ਨੂੰ ਕਰਵਾਏ ਜਾਣ ਵਾਲੇ ਸੈਮੀਨਾਰ ਵਿਚ ਹਿੱਸਾ ਨਾ ਲਿਆ ਜਾਵੇ ।
ਡਾਕਟਰ ਪਿਸ਼ੌਰਾ ਸਿੰਘ, ਰਿਵਰਸਾਈਡ ਯੂਨੀਵਰਸਿਟੀ ‘ਚ ਸਿੱਖ ਚੇਅਰ ਦਾ ਮੁੱਖੀ ਹੈ ਜਿਹੜਾ ਕਿ ਸਿੱਖ ਭਾਈਚਾਰੇ ਵਿਚ ਇਕ ਵਿਵਾਦਗ੍ਰਸਤ ਬੁੱਧੀਜੀਵੀ ਵਜੋਂ ਜਾਣਿਆ ਜਾਂਦਾ ਹੈ।
ਪਿਸ਼ੌਰਾ ਸਿੰਘ ਤੇ ਉਸਦੇ ਗਾਈਡ/ਆਕਾ ਡਬਲਿਊ ਹਿਊ ਮੈਕਲਿਓਡ, ਨੇ ਇਕ ਸਾਜ਼ਿਸ ਤਹਿਤ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ਸਮੇਂ ਐਮ ਐਸ 1245 (ਪੋਥੀ) ਦਾ ਸਹਾਰਾ ਲਿਆ ਹੈ। ਉਨ੍ਹਾਂ ਨੇ ਇਹ ਗੱਲ ਸਥਾਪਤ ਕਰਨ ਦੀ ਕੋਸ਼ਿਸ਼ ਵੀ ਕੀਤੀ ਕਿ ਗੁਰੂ ਅਰਜਨ ਦੇਵ ਜੀ ਨੇ ਆਦਿ ਗਰੰਥ ਦੀ ਸੰਪਾਦਨਾ ਸਮੇਂ ਹਰਸਹਾਇ, ਗੋਇੰਦਵਾਲ ਅਤੇ ਐਮ ਐਸ 1245 ਪੋਥੀਆਂ ਦੀ ਮਦਦ ਲਈ ਹੈ।
ਡਾæ ਪਿਸ਼ੌਰਾ ਸਿੰਘ ਨੂੰ ਸਮੇਂ ਸਮੇਂ ਸਿੱਖ ਬੁੱਧੀਜੀਵੀਆਂ ਅਤੇ ਇਤਿਹਾਸਕਾਰਾਂ ਨੇ ਚੁਣੌਤੀ ਦਿੱਤੀ ਹੈ ਪਰ ਇਸਨੇ ਕਦੇ ਕਿਸੇ ਦਾ ਜੁਆਬ ਨਹੀਂ ਦਿੱਤਾ।
ਪਿਸ਼ੌਰਾ ਸਿੰਘ ਅਪਣੇ ਅਕਾਦਮਿਕ ਗੁਰੂ ਡਬਲਯੂ ਐਚ ਮੈਕਲਿਊਡ, ਜਿਹੜਾ ਕਿ ਮੂਲ ਰੂਪ ਵਿੱਚ ਸਿੱਖ ਵਿਰੋਧੀ ਈਸਾਈ ਪ੍ਰਚਾਰਕ ਸੀ, ਤੋਂ ਬਾਅਦ ਉਸਦਾ ਝੰਡਾ ਬਰਦਾਰ ਸਮਝਿਆ ਜਾਂਦਾ ਹੈ ਜਿਸ ਨੇ ਐਮ ਐਸ #1245 ਬੀੜ ਨੂੰ ਲੋਕਾਂ ਸਾਹਮਣੇ ਲਿਆ ਕੇ ਗੁਰੂ ਗਰੰਥ ਸਾਹਿਬ ਦੀ ਉਟਹeਨਟਚਿਟੇ ਨੂੰ ਚੈਲੇਜ ਕੀਤਾ ਸੀ। ਇਸ ਨੇ ਸੰਨ 1991 ਵਿਚ ਆਪਣੀ ਪੀਐਚਡੀ ਦੇ ਥੀਸਸ ਵਿਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਅਰਜਨ ਸਾਹਿਬ ਨੇ ਹਰਸਹਾਏ, ਗੋਇੰਦਵਾਲ ਅਤੇ ਐਮ ਐਸ #1245 ਪੋਥੀਆਂ ਦੀ ਵਰਤੋਂ ਕਰਕੇ ਆਦਿ ਗਰੰਥ ਦੀ ਸਥਾਪਨਾ ਕੀਤੀ ਹੈ। ਜਿਸ ਦਾ ਸਿੱਧਾ ਮਤਲਬ Ḕਧੁਰ ਕੀ ਬਾਣੀḔਦੇ ਸਿਧਾਂਤ ਨੂੰ ਚੈਲਿਜ ਕੀਤਾ ਹੈ।
ਪਿਸ਼ੌਰਾ ਸਿੰਘ ਨੂੰ ਇਸਦੀਆਂ ਸਿੱਖ ਵਿਰੋਧੀ ਧਾਰਨਾਵਾਂ ਸਬੰਧੀ ਸਮੇਂ ਸਮੇਂ ਸਿੱਖ ਬੁੱਧੀਜੀਵੀਆਂ ਅਤੇ ਇਤਿਹਾਸਕਾਰਾਂ ਨੇ ਚੁਣੌਤੀ ਦਿੱਤੀ ਹੈ ਪਰ ਇਸਨੇ ਕਦੇ ਕਿਸੇ ਦਾ ਜੁਆਬ ਨਹੀਂ ਦਿੱਤਾ।
ਵਰਨਣਯੋਗ ਹੈ ਕਿ ਸਿੱਖ ਵਿਰੋਧੀ ਲਿਖਤਾਂ ਕਾਰਨ ਸੰਨ 1994 ਵਿਚ ਅਕਾਲ ਤਖ਼ਤ ਸਾਹਿਬ ਨੇ ਡਾæ ਪਿਸ਼ੌਰਾ ਸਿੰਘ ਨੂੰ ਤਨਖਾਹੀਆ ਕਰਾਰ ਵੀ ਦਿੱਤਾ ਸੀ।  ਪਿਸ਼ੌਰਾ ਸਿੰਘ ਨੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਭੁੱਲ ਬਖ਼ਸਾਈ ਅਤੇ ਆਪਣੇ ਥੀਸਿਸ ਵਿਚ ਤਬਦੀਲੀ ਕਰਨ ਲਈ ਮੰਨਿਆ ਪਰ ਅੱਜ ਤੱਕ ਇਸ ਨੇ ਉਸ ਵਿਚ ਕੋਈ ਤਬਦੀਲੀ ਨਹੀਂ ਕੀਤੀ।
ਅਕਾਲ ਤਖ਼ਤ ਦੇ ਆਦੇਸ਼ਾਂ ਮੁਤਾਬਕ ਲੋੜੀਂਦੀਆਂ ਤਬਦੀਲੀਆਂ ਕਰਨ ਦੀ ਬਜਾਏ ਪਿਸ਼ੌਰਾ ਸਿੰਘ ਨੇ ਸੰਨ 2013 ਅਤੇ ਸੰਨ 2014 ਵਿਚ ਆਪਣੀਆਂ ਪੁਸਤਕਾਂ ਛਪਵਾਈਆਂ ਤਾਂ ਇਸਨੇ ਆਪਣੀ ਪਹਿਲੀ ਗੱਲ ਹੀ ਜਾਰੀ ਰੱਖੀ, ਉਸ ਵਿਚ ਕੋਈ ਸੋਧ ਨਹੀਂ ਕੀਤੀ। ਇਸਨੇ ਸਗੋਂ ਇਨ੍ਹਾਂ ਪੁਸਤਕਾਂ ਵਿਚ ਹੋਰ ਪੋਥੀਆਂ ਜਿਵੇਂ ਕਿ  ਵਣਜਾਰਾ ਪੋਥੀ, ਬਾਹੋਵਾਲ ਅਤੇ ਭਾਈਰੂਪਾ ਪੋਥੀਆਂ, ਜਿਹੜੀਆਂ ਕਿ ਸੰਨ 1604 ਤੋਂ ਬਾਅਦ ਦੀਆਂ ਹਨ, ਦਾ ਹਵਾਲਾ ਵੀ ਦੇਣਾ ਸ਼ੁਰੂ ਕਰ ਦਿੱਤਾ।
ਇਹ ਆਪਣੀ ਪਰਮੋਸ਼ਨ ਤੇ ਨਿੱਜੀ ਲਾਭ ਲਈ ਅਜਿਹੇ ਸੈਮੀਨਾਰ ਕਰਵਾ ਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਸਿੱਖ ਕਮਿਊਨਿਟੀ ਉਸ ਨਾਲ ਹੈ। ਸਿੱਖਾਂ ਨੂੰ ਇਸ ਦੀਆਂ ਨਵੀਆਂ ਚਾਲਾਂ ਤੋਂ ਸੁਚੇਤ ਹੋਣ ਦੀ ਲੋੜ ਹੈ।
ਮੁਕਦੀ ਗੱਲ ਇਹ ਕਿ ਡਾਕਟਰ ਪਿਸ਼ੌਰਾ ਸਿੰਘ ਇਮਾਨਦਾਰ ਬੁੱਧੀਜੀਵੀ ਨਹੀਂ ਇਸ ਲਈ ਸੰਗਤ ਨੂੰ ਇਸ ਵਲੋਂ ਕਰਵਾਏ ਗਏ ਸੈਮੀਨਾਰ ਵਿਚ ਹਿੱਸਾ ਨਹੀਂ ਲੈਣਾ ਚਾਹੀਦਾ।

Someone's Views on Dr. Pashaura, a follower of the controversial WH McLeod

Someone’s Views on Dr. Pashaura, a follower of the controversial WH McLeod

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s