ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਹਿੰਦੂਤਵੀ ਘੁਸਪੈਠ

 

ਇੱਕ ਪਾਸੇ ਭਾਰਤ ਵਿੱਚ ‘ਹਿੰਦੂਤਵੀ ਜਬਰ’ ਬੇਰੋਕਟੋਕ ਜਾਰੀ ਹੈ ਪਰ ਦੂਸਰੇ ਪਾਸੇ ਆਰ. ਐਸ. ਐਸ. ਵਲੋਂ ਅਮਰੀਕਾ ਵਿੱਚ ਯੋਗਾ ਅਤੇ ਨਾਨ-ਪ੍ਰਾਫਿਟ ਜਥੇਬੰਦੀਆਂ ਦੀ ਆੜ ਹੇਠ ਯੂਨੀਵਰਸਿਟੀਆਂ ਵਿੱਚ ਘੁਸਪੈਠ ਕੀਤੀ ਜਾ ਰਹੀ ਹੈ। ਅਮਰੀਕਾ ਵਿੱਚ ਕੈਲੇਫੋਰਨੀਆ ਦੀ ‘ਯੂਨੀਵਰਸਿਟੀ ਆਫ ਕੈਲੇਫੋਰਨੀਆ- ਇਰਵਾਈਨ’ ਵਿੱਚ ਆਰ. ਐਸ. ਐਸ. ਦੀ ਫਰੰਟ ਜਥੇਬੰਦੀ ‘ਧਰਮਾ ਸਿਵਲਾਈਜ਼ੇਸ਼ਨ ਫਾਊਂਡੇਸ਼ਨ’ ਆਪਣੇ ਮਕਸਦ ਵਿੱਚ ਲਗਭਗ ਕਾਮਯਾਬ ਹੋ ਗਈ ਸੀ, ਜੇਕਰ ਸਾਊਥ ਏਸ਼ੀਆ ਡਿਪਾਟਰਮੈਂਟ ਦੇ ਅਧਿਆਪਕ ਅਤੇ ਵਿਦਿਆਰਥੀ, ਇਸ ਦੇ ਵਿਰੋਧ ਵਿੱਚ ਖੜ੍ਹੇ ਨਾ ਹੁੰਦੇ। ਪ੍ਰਸਿੱਧ ਪਬਲੀਕੇਸ਼ਨ ‘ਸਕਰੋਲ ਇਨ’ ਵਲੋਂ ਹਾਲ ਹੀ ਵਿੱਚ ਇਸ ਸਬੰਧੀ ਇੱਕ ਸਟੋਰੀ ਕੀਤੀ ਗਈ ਹੈ, ਜਿਸ ਦਾ ਸਿਰਲੇਖ ਹੈ – ‘ਵਿੱਦਿਅਕ ਸਿਆਸਤ’। ਸਬ ਹੈਡਿੰਗ ਹੈ – ‘ਅਮਰੀਕਾ ਦੀ ਇੱਕ ਯੂਨੀਵਰਸਿਟੀ ਵਲੋਂ ਹਿੰਦੂਤਵ ਗਰੁੱਪ ਨਾਲ ਸਬੰਧਿਤ ਜਥੇਬੰਦੀ ਦੀ 30 ਲੱਖ ਡਾਲਰ ਦੀ ਡੋਨੇਸ਼ਨ ਵਾਪਸ ਕਰਨ ਦਾ ਫੈਸਲਾ।’

ਖਬਰ ਦੇ ਵੇਰਵੇ ਅਨੁਸਾਰ – ”ਪਿਛਲੇ ਲਗਭਗ 3 ਮਹੀਨਿਆਂ ਤੋਂ ਵਿਦਿਆਰਥੀ ਅਤੇ ਅਧਿਆਪਕਾਂ (ਫੈਕਲਟੀ ਮੈਂਬਰਜ਼) ਦੇ ਜ਼ੋਰਦਾਰ ਵਿਰੋਧ ਤੋਂ ਬਾਅਦ ਯੂਨੀਵਰਸਿਟੀ ਆਫ ਕੈਲੇਫੋਰਨੀਆ, ਇਰਵਾਈਨ ਦੀ ਪੜਤਾਲੀਆ ਕਮੇਟੀ ਨੇ ਹਿੰਦੂਤਵ ਨਾਲ ਸਬੰਧਿਤ ਸੰਸਥਾ ਧਰਮਾ ਸਿਵਲਾਈਜ਼ੇਸ਼ਨ ਫਾਊਂਡੇਸ਼ਨ ਵਲੋਂ ਦੋ ਯੂਨੀਵਰਸਿਟੀ ਚੇਅਰਾਂ ਨੂੰ ਨਕਾਰ ਦਿੱਤਾ ਹੈ ਅਤੇ ਦੂਸਰੀਆਂ ਦੋ ਚੇਅਰਾਂ ਸਬੰਧੀ ਅੱਗੋਂ ਪੜਤਾਲ ਕਰਨ ਦਾ ਫੈਸਲਾ ਲਿਆ ਹੈ। ਪਿਛਲੇ ਸਾਲ ਧਰਮਾ ਸਿਵਲਾਈਜ਼ੇਸ਼ਨ ਫਾਊਂਡੇਸ਼ਨ ਨੇ (ਜਿਸ ਦੇ ਟਰੱਸਟੀਆਂ ਦੇ ਭਾਰਤ ਵਿੱਚ ਆਰ. ਐਸ. ਐਸ. ਨਾਲ ਨੇੜਲੇ ਸਬੰਧ ਹਨ) ਅਤੇ ਇਨ੍ਹਾਂ ਦੀ ਅਮਰੀਕਾ ਵਿਚਲੀ ਸੰਸਥਾ ਦਾ ਨਾਂ ਹਿੰਦੂ ਸਵਯਮ ਸੇਵਕ ਸੰਘ ਹੈ, ਯੂ. ਸੀ. ਇਰਵਾਈਨ ਨਾਲ ਇੱਕ ਸਮਝੌਤੇ ‘ਤੇ ਦਸਤਖਤ ਕੀਤੇ ਸਨ – ਜਿਸ ਅਨੁਸਾਰ ਧਰਮਾ ਸਿਵਲਾਈਜ਼ੇਸ਼ਨ ਫਾਊਂਡੇਸ਼ਨ ਵਲੋਂ ਯੂਨੀਵਰਸਿਟੀ ਵਿੱਚ ਚਾਰ ਚੇਅਰਾਂ ਸਥਾਪਤ ਕੀਤੀਆਂ ਜਾਣੀਆਂ ਸਨ। ਹਰ ਚੇਅਰ ਲਈ ਪੰਜ ਸਾਲ ਦੇ ਸਮੇਂ ਵਿੱਚ ਡੇਢ ਮਿਲੀਅਨ ਡਾਲਰ ਦੀ ਡੋਨੇਸ਼ਨ ਦਿੱਤੀ ਜਾਣੀ ਸੀ ਯਾਨੀ ਕਿ 4 ਚੇਅਰਾਂ ਲਈ 6 ਮਿਲੀਅਨ ਡਾਲਰ ਦੀ ਡੀਲ ਸੀ। ਇਹ ਚਾਰ ਚੇਅਰਾਂ ਸਨ – ਵੈਦਿਕ ਐਂਡ ਇੰਡਿਕ ਸਿਵਲਾਈਜ਼ੇਸ਼ਨ, ਮਾਡਰਨ ਇੰਡੀਆ, ਜੈਨ ਧਰਮ, ਸਿੱਖ ਧਰਮ!” ”ਇਨ੍ਹਾਂ ਚੇਅਰਾਂ ਨੂੰ ਸਥਾਪਤ ਕਰਨ ਦਾ ਫੈਸਲਾ ਕਾਹਲੀ ਵਿੱਚ ਲਿਆ ਗਿਆ ਅਤੇ ਇਸ ਸਬੰਧੀ ਯੂਨੀਵਰਸਿਟੀ ਵਿੱਚ ਪਹਿਲਾਂ ਤੋਂ ਸਥਾਪਤ ਸਾਊਥ ਏਸ਼ੀਅਨ ਚੇਅਰਜ਼ ਦੇ ਪ੍ਰੋਫੈਸਰਾਂ ਨਾਲ ਕੋਈ ਸਲਾਹ-ਮਸ਼ਵਰਾ ਤੱਕ ਵੀ ਨਹੀਂ ਕੀਤਾ ਗਿਆ। ਇਸ ਫੈਸਲੇ ਤੋਂ ਬਾਅਦ ਪ੍ਰੋਫੈਸਰਾਂ-ਵਿਦਿਆਰਥੀਆਂ ਨੇ ਪ੍ਰੋਟੈਸਟ ਕੀਤਾ। ਇਸ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਯੂਨੀਵਰਸਿਟੀ ਨੇ ਇਸ ਸਬੰਧੀ ਨਿਰਧਾਰਤ ਪ੍ਰੋਸੀਜ਼ਰ ਦਾ ਪਾਲਣ ਨਹੀਂ ਕੀਤਾ। ਪ੍ਰੋਟੈਸਟਾਂ ਨੂੰ ਮੁੱਖ ਰੱਖਦਿਆਂ, ਯੂਨੀਵਰਸਿਟੀ ਅਧਿਆਪਕਾਂ ਵਲੋਂ ਪੜਤਾਲੀਆ ਕਮੇਟੀ ਬਣਾਈ ਗਈ। ਇਸ ਪੜਤਾਲੀਆ ਕਮੇਟੀ ਨੇ ਵੈਦਿਕ ਐਂਡ ਇੰਡਿਕ ਸਿਵਲਾਈਜ਼ੇਸ਼ਨ ਸਟੱਡੀਜ਼ ਚੇਅਰ ਅਤੇ ਮਾਡਰਨ ਇੰਡੀਆ ਚੇਅਰ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ! ਜਦੋਂ ਕਿ ਸਿੱਖ ਧਰਮ ਅਤੇ ਜੈਨ ਧਰਮ ਸਬੰਧੀ ਚੇਅਰਾਂ ‘ਤੇ ਅੱਗੋਂ ਹੋਰ ਵਿਚਾਰ ਪੜਤਾਲ ਕੀਤੀ ਜਾਵੇਗੀ।”

ਪਾਠਕਜਨ! ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਆਰ. ਐਸ. ਐਸ. ਦੀ ਡੋਨੇਸ਼ਨ ਨਾਲ ਸਥਾਪਤ ‘ਸਿੱਖ ਚੇਅਰ’ ਵਿੱਚੋਂ ਕਿਹੋ ਜਿਹਾ ਧਰਮ ਕੱਢਿਆ ਜਾਵੇਗਾ? ਇਹ ਹਾਲ ਜੈਨ ਧਰਮ ਦਾ ਹੋਵੇਗਾ। ਯਾਦ ਰਹੇ ਆਰ. ਐਸ. ਐਸ. ਦੀ ‘ਹਿੰਦੂ’ ਪ੍ਰੀਭਾਸ਼ਾ ਵਿੱਚ ਸਿੱਖ, ਬੋਧੀ, ਜੈਨੀ ਆਉਂਦੇ ਹਨ ਜਦੋਂ ਕਿ ਭਾਰਤ ਦੇ ਮੁਸਲਮਾਨਾਂ, ਇਸਾਈਆਂ ਨੂੰ ‘ਘਰ ਵਾਪਸੀ’ ਦੇ ਨਾਂ ਥੱਲੇ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੰਗਲੈਂਡ ਵਿੱਚ ਇੱਕ ਨਿੱਡਰ ਸਿੰਘ ਨਾਂ ਦੇ ਜਾਅਲੀ ਨਿਹੰਗ ਗਰੁੱਪ ਨੇ ਇਹ ਐਲਾਨ ਕੀਤਾ ਹੈ ਕਿ ਉਹ ਭਾਰਤ ਵਿੱਚ ‘ਸਨਾਤਨ ਹਿੰਦੂ ਧਰਮ’ ਦੇ ਪ੍ਰਚਾਰ ਲਈ ਆਪਣੀਆਂ ਸੇਵਾਵਾਂ ਦੇਵੇਗਾ। ਇਸ ਗਰੁੱਪ ਵਲੋਂ ਇੰਗਲੈਂਡ ਵਿੱਚ ਗੱਤਕੇ ਅਤੇ ਨੁਮਾਇਸ਼ਾਂ ਦੇ ਨਾਂ ਹੇਠ, ਸਿੱਖਾਂ ਨੂੰ ‘ਸਨਾਤਨੀ ਹਿੰਦੂ’ ਦੱਸਣ ਦਾ ਸਿਲਸਿਲਾ ਕਾਫੀ ਦੇਰ ਤੋਂ ਜਾਰੀ ਹੈ! ਸਿਆਸੀ ਫਰੰਟ ‘ਤੇ ਇੰਗਲੈਂਡ ਦੇ ਡਾ. ਜਸਦੇਵ ਸਿੰਘ ਰਾਏ ਨੇ, ਨਰਿੰਦਰ ਮੋਦੀ ਦੇ ਸੁਰੱਖਿਆ ਸਲਾਹਕਾਰ, ਨਾਮੀ ਹਿੰਦੂ ਜਾਸੂਸ ਅਜੀਤ ਡੋਵਲ ਨਾਲ, ਰਾਸ਼ਟਰੀ ਸਿੱਖ ਸੰਗਤ ਰਾਹੀਂ ਪੀਂਘਾਂ ਪਾਈਆਂ ਹਨ ਅਤੇ ‘ਡਾਇਆਲਾਗ’ (ਗੱਲਬਾਤ) ਦੇ ਨਾਂ ਹੇਠ ਉਹ ਸਿੱਖ ਕੌਮ ਨੂੰ ਵੇਚਣ ‘ਤੇ ਲੱਗਾ ਹੋਇਆ ਹੈ। ਹੋਰ ਕੌਣ-ਕੌਣ ਇਸ ਕੁਕਰਮ ਵਿੱਚ ਸ਼ਾਮਲ ਹਨ – ਇਸ ਬਾਰੇ ਅਜੇ ਜਾਣਕਾਰੀ ਨਹੀਂ! ਪਰ ਇੰਗਲੈਂਡ ਦੀਆਂ ਨਾਮੀ ਪੰਥਕ ਜਥੇਬੰਦੀਆਂ ਦੀ ‘ਚੁੱਪ’ ਇਸ ਭੇਤ ਨੂੰ ਹੋਰ ਵੀ ਗਹਿਰਾ ਕਰਦੀ ਹੈ।

ਹੁਣ ਅਮਰੀਕਾ ਦੀ ਇੱਕ ਨਾਮੀ ਯੂਨੀਵਰਸਿਟੀ ਵਿੱਚ ਆਰ. ਐਸ. ਐਸ. ਵਲੋਂ ਸਿੱਖ ਚੇਅਰ ਦੀ ਸਥਾਪਨਾ ਬੜੀ ਖਤਰਨਾਕ ਚਾਲ ਹੈ। ਇਨ੍ਹਾਂ ਯੂਨੀਵਰਸਿਟੀ ਚੇਅਰਾਂ ਵਿੱਚ ਪਹਿਲਾਂ ਹੀ ਪਸ਼ੌਰਾ ਸਿੰਘ, ਹਰਜੋਤ ਉਬਰਾਏ, ਗੁਰਿੰਦਰ ਮਾਨ ਆਦਿ (ਮੈਕਲਾਊਡ ਦੇ ਚੇਲੇ) ਨੇ ਜੋ ਕੜ੍ਹੀ ਘੋਲ਼ੀ ਹੈ – ਉਸ ਤੋਂ ਸਾਰੇ ਵਾਕਫ਼ ਹਨ। ਕੈਲੇਫੋਰਨੀਆ ਹੀ ਨਹੀਂ ਅਮਰੀਕਾ ਭਰ ਦੇ ਸਿੱਖਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇਰਵਾਈਨ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ, ਸਿੱਖ ਚੇਅਰ ਨੂੰ ਉਵੇਂ ਹੀ ਰੱਦ ਕਰਵਾਉਣ ਜਿਵੇਂ ਕਿ ਯੂਨੀਵਰਸਿਟੀ ਦੇ ਪ੍ਰੋਫੈਸਰਾਂ-ਵਿਦਿਆਰਥੀਆਂ ਨੇ ਪ੍ਰੋਟੈਸਟ ਕਰਕੇ ਦੋ ਚੇਅਰਾਂ ਰੱਦ ਕਰਵਾਈਆਂ ਹਨ। ਆਰ. ਐਸ. ਐਸ. ਵਲੋਂ 30 ਮਿਲੀਅਨ ਸਿੱਖ ਕੌਮ ਨੂੰ ਆਪਣੇ ਵਿੱਚ ਜਜ਼ਬ ਕਰਨ ਲਈ ਸਿਰਫ ਪੰਜਾਬ ਵਿੱਚ ਬਾਦਲ ਵਰਗੇ ਹੱਥਠੋਕਿਆਂ, ਸੰਤ ਬਾਬਿਆਂ ਤੇ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਹੀ ਨਹੀਂ ਵਰਤਿਆ ਜਾ ਰਿਹਾ, ਹੁਣ ਉਨ੍ਹਾਂ ਨੇ ਵਿਦੇਸ਼ਾਂ ਵਿਚਲੇ ਆਪਣੇ ‘ਜਮੂਰਿਆਂ’ (ਨਿੱਡਰ ਨਿਹੰਗ ਅਤੇ ਡਾਕਟਰ ਜਸਦੇਵ ਰਾਏ ਵਰਗੇ) ਨੂੰ ਵੀ ਬਾਹਰ ਕੱਢ ਲਿਆ ਹੈ ਅਤੇ ਯੂਨੀਵਰਸਿਟੀਆਂ ਵਿੱਚ ਵੀ ‘ਸਿੱਖ ਚੇਅਰਾਂ’ ਦੇ ਪਰਦੇ ਹੇਠ, ਸਨਾਤਨੀ ਹਿੰਦੂ ਧਰਮ ਨੂੰ ਸਿੱਖੀ ਵਿੱਚ ਵਾੜਨ ਦੇ ਯਤਨ ਆਰੰਭ ਦਿੱਤੇ ਹਨ। 30 ਮਿਲੀਅਨ ਸਿੱਖ ਕੌਮ, ਵਿਸ਼ੇਸ਼ਕਰ ਡਾਇਸਪੋਰਾ ਸਿੱਖਾਂ ਵਲੋਂ ਇਸ ਚੈਲਿੰਜ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ!

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s